ਅਧੂਰਾ ਵਚਨ:
ਰੱਖਣਾ ਸਹੀ ਹੈ ਜਾਂ ਗਲਤ?
ਸਹੀ ਤੇ ਗਲਤ—ਇਹ ਸੌਖੇ ਸ਼ਬਦ ਹਨ, ਇਹਨਾਂ ਕਰਕੇ ਆਪਾਂ ਕਈ ਚੀਜ਼ਾਂ ਨੂੰ ਬਿਨਾਂ ਦੇਖੇ ਅੱਗੇ ਵਧ ਸਕਦੇ ਹਾਂ। ਸਹੀ-ਗਲਤ ਵੱਖਰੇ ਹਨ ਜਾਂ ਫਿਰ ਘੱਟ-ਸਹੀ ਹੀ ਗਲਤ ਹੁੰਦਾ ਹੈ, ਜਾਂ ਆਪਾਂ ਘੱਟ-ਗਲਤ ਨੂੰ ਸਹੀ ਕਹਿ ਕੇ, 'ਸਹੀ' ਸ਼ਬਦ ਵਿੱਚ ਸ਼ਾਮਲ ਹੋ ਜਾਂਦੇ ਹਾਂ? -ਮੈਨੂੰ ਨਹੀਂ ਪਤਾ।
ਅਧੂਰਾ ਵਚਨ: ਮੈਂ ਇਹਨਾਂ ਦਾ ਦੋਸ਼ੀ ਹਾਂ। ਪਰ ਮੈਨੂੰ ਥੋੜ੍ਹਾ ਮੁਆਫ਼ ਕੀਤਾ ਜਾਵੇ।
ਅਧੂਰਾ ਵਚਨ: ਮੈਂ ਉਹਨੂੰ ਯਾਦ ਰੱਖਣਾ ਹੈ। ਮੈਂ ਵਚਨ ਨਿਭਾ ਕੇ, ਆਪਣਾ ਕੰਮ ਪੂਰਾ ਕਰ ਕੇ—ਸਹੀ ਵਿਅਕਤੀ ਦੀ ਸ਼੍ਰੇਣੀ (ਕੈਟਾਗਰੀ) ਵਿੱਚ ਆ ਕੇ, ਇਮਾਨਦਾਰੀ ਨਾਲ ਵਚਨ ਨਿਭਾ ਕੇ—ਮੈਂ ਉਹਨੂੰ ਭੁੱਲ ਜਾਵਾਂਗਾ। ਇਸ ਲਈ ਮੈਨੂੰ ਘੱਟ ਸਹੀ ਹੋਣਾ ਮਨਜ਼ੂਰ ਹੈ। ਪਰ ਮੈਨੂੰ ਘੱਟ ਸਹੀ ਹੋਣ 'ਤੇ ਗਲਤ ਹੋਣ ਦਾ ਦਰਜਾ ਨਾ ਦਿੱਤਾ ਜਾਵੇ। ਕਿਰਪਾ ਮੈਨੂੰ ਥੋੜ੍ਹਾ ਮੁਆਫ਼ ਕੀਤਾ ਜਾਵੇ।
ਅਧੂਰਾ ਵਚਨ: ਜਿਹੜਾ ਇਨਸਾਨ ਸਹੀ ਤੇ ਘੱਟ-ਗਲਤ ਹੈ, ਜੋ ਆਪਣੇ ਵਚਨ ਨਿਭਾਉਂਦਾ ਹੈ, ਤੇ ਮੈਨੂੰ ਘੱਟ ਸਹੀ ਹੋਣ 'ਤੇ ਗਲਤ ਕਹਿ ਕੇ, ਮੇਰੇ ਤੋਂ ਮੂੰਹ ਫੇਰਨ ਦਾ ਸੋਚੇ, ਮੈਂ ਉਹਨੂੰ ਵਚਨ ਦਵਾਂਗਾ ਕਿ ਮੈਂ ਇਹ ਅੱਗੇ ਤੋਂ ਕਦੇ ਨਹੀਂ ਕਰਾਂਗਾ। ਪਰ ਜੇ ਮੈਂ ਫਿਰ ਭੁੱਲ ਜਾਵਾਂ ਤਾਂ ਕਿਰਪਾ ਕਰਕੇ ਮੈਨੂੰ ਥੋੜ੍ਹਾ ਮੁਆਫ਼ ਕੀਤਾ ਜਾਵੇ।